Wednesday, 14 Oct 2020

NABARD REGIONAL OFFICE PUNJAB CHANDIGARH
ਕਿਸਾਨ ਭਰਾਵੋਂ ਸਤਿ ਸ੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਰਾਹੀ ਦਿੱਤਾ ਜਾ ਰਿਹਾ ਹੈ |

ਨਾਬਾਰਡ ਚੰਡੀਗੜ੍ਹ ਦੇ ਕ੍ਲਾਇਮੇਟ ਚੇਂਜ ਜਾਨੀ ਮੌਸਮੀ ਤਬਦੀਲੀ ਵਿਭਾਗ ਨੇ ਆਪ ਜੀ ਦੀ ਜਾਣਕਾਰੀ ਵਧਾਉਣ ਲਈ ਇਹ ਸੇਵਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਰਾਹੀ ਆਪ ਜੀ ਨੂੰ ਅਗਲੇ ਕੁਛ ਦਿਨ ਇਸੇ ਤਰ੍ਹਾਂ ਏਸ ਐਮ ਏਸ ਦੇ ਰਾਹੀ ਲਿੰਕ ਭੇਜੇ ਜਾਣਗੇ | ਇਹਨਾਂ ਲਿੰਕਾਂ ਤੇ ਕਲਿੱਕ ਕਰਣ ਨਾਲ ਤੁਹਾਡੇ ਫੋਨ ਦੇ ਰਿਚਾਰਜ ਵਿੱਚੋਂ ਕੋਈ ਵੀ ਪੈਸਾ ਨਹੀਂ ਕਟਿਆ ਜਾਵੇਗਾ | ਇਹ ਸੰਦੇਸ਼ ਲਿੰਕ ਪੂਰੀ ਤਰ੍ਹਾਂ ਫ੍ਰੀ ਹਨ|

ਇਹਨਾਂ ਲਿੰਕਾਂ ਤੇ ਕਲਿਕ ਕਰਨ ਨਾਲ, ਤੁਸੀਂ ਖੇਤੀ ਫ਼ਸਲ ਅਵਸ਼ੇਸ਼ ਪ੍ਰਬੰਧ ਜਾਨੀ ਕ੍ਰੋਪ ਰੇਸੀਡੁ ਮੈਨੇਜਮੇੰਟ ਸੰਬੰਧਿਤ ਪ੍ਰਮਾਣਿਕ ਅਤੇ ਕਾਰਵਾਈ ਕਰਣ ਜੋਗ ਪੱਕੀ ਤੇ ਸੱਚੀ ਜਾਣਕਾਰੀਆਂ ਪੜ੍ਹ, ਸੁਨ ਅਤੇ ਵੀਡੀਓ ਰਾਹੀ ਵੇਖ ਸਕੋਗੇ |

ਇਸ ਪ੍ਰੋਜੈਕਟ ਦੇ ਰਾਹੀ ਆਪ ਜੀ ਨੂੰ ਜਿਨ ਵਿਸ਼ਯਾਂ ਬਾਬਤ ਜਾਣਕਾਰੀਆਂ ਦਿੱਤੀ ਜਾਣਗੀ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ |

ਨੰਬਰ ਇਕ : ਕਸਟਮ ਹਾਇਰਿੰਗ ਸੈਂਟਰ ਸਥਾਪਤ ਕਰਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਕੀਮਾਂ ਦੀ ਜਾਣਕਾਰੀ |

ਨੰਬਰ ਦੋ : ਜੀਰੀ ਕੱਟਣ ਤੋਂ ਬਾਅਦ ਕਣਕ ਦੀ ਸੀਧੀ ਬੀਜਾਈ ਕਿਵੇਂ ਕੀਤੀ ਜਾ ਸਕਦੀ ਹੈ |

ਨੰਬਰ ਤੀਨ : ਹੈਪ੍ਪੀ ਸੀਡਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਤੇ ਇਸਦੇ ਕਿ ਕਿ ਲਾਭ ਕਿਸਾਨ ਲੈ ਸਕਦਾ ਹੈ |

ਨੰਬਰ ਚਾਰ : ਪਰਾਲੀ ਫੂਕਣ ਦੇ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ

ਨੰਬਰ ਪੰਜ : ਝੋਨੇ ਦੀ ਪਰਾਲੀ ਦਾ ਸਦਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ |

ਨੰਬਰ ਛ: ਵੇਸ੍ਟ ਡੀਕੰਪੋਜ਼ਰ ਦੀ ਵਰਤੋਂ ਨਾਲ ਕਿਵੇਂ ਖੇਤਾਂ ਵਿਚ ਫ਼ਸਲ ਅਵਸ਼ੇਸ਼ਾਂ ਨੂੰ ਲਾਇਆ ਜਾ ਸਕਦਾ ਹੈ |

ਨੰਬਰ ਸੱਤ: ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕਿੱਤੇ ਗਏ ਫ਼ਸਲ ਅਵਸ਼ੇਸ਼ ਪ੍ਰਬੰਧਨ ਲਈ ਯੰਤਰਾਂ ਦੀ ਜਾਣਕਾਰੀ |

ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਵੀ ਕਿਸਾਨ ਭਰਾਵਾਂ ਨੂੰ ਏਸ ਐਮ ਏਸ ਵੱਲੋ ਦਿੱਤੀਆਂ ਜਾਣਗੀਆਂ |

ਕਿਸਾਨ ਭਰਾਵੋਂ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵਲੋਂ ਇਨ੍ਹਾਂ ਜਾਣਕਾਰੀਆਂ ਦੇ ਨਾਲ ਆਪ ਜੀ ਨੂੰ ਸਵਾਲ- ਜਵਾਬ ਪ੍ਰਤੀਯੋਗਿਤਾ, ਪੋਸਟਰ ਬਣਾਉਣਾ, ਆਪ ਜੀ ਦ੍ਵਾਰਾ ਕਿੱਤੇ ਜਾ ਰਹੇ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਾਂ ਦੇ ਫੋਟੋ ਖਿੱਚ ਕੇ ਭੇਜਣਾ ਤੇ ਫ਼ਸਲ ਅਵਸ਼ੇਸ਼ ਪ੍ਰਬੰਧਨ ਬਾਬਤ ਆਪ ਜੀ ਦੇ ਵਲੋਂ ਵੀਡੀਓ ਮੈਸਜ ਬਣਾ ਕੇ ਭੇਜਣ ਦੀ ਪ੍ਰਤੀਯੋਗਿਤਾ ਵੀ ਆਯੋਜਿਤ ਕੀਤੀ ਜਾਵੇਗੀ ਜਿਸਦੇ ਵਿੱਚ ਆਪ ਜੀ ਨੂੰ ਇਨਾਮ ਵੀ ਦਿੱਤੇ ਜਾਣਗੇ |

ਇਹਨਾਂ ਪ੍ਰਤੀਯੋਗਿਤਾਵਾਂ ਦੀ ਜਾਣਕਾਰੀ, ਆਪ ਨੂੰ ਏਸ ਐਮ ਏਸ ਰਾਹੀ ਭੇਜੇ ਗਏ ਸੰਦੇਸ਼ਾਂ ਵਿੱਚ ਦਿੱਤੀ ਜਾਵੇਗੀ |

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਆਪ ਜੀ ਨੂੰ ਕਿਸਾਨ ਸੰਚਾਰ ਦੇ ਰਾਹੀ ਜੋ ਏਸ ਐਮ ਏਸ ਦੇ ਵਿੱਚ ਲਿੰਕ ਭੇਜੇ ਜਾਣਗੇ, ਉਹਨਾਂ ਦਾ ਧਿਆਨ ਰਖਿਯੋ ਅਤੇ ਉਹਨਾਂ ਲਿੰਕਾਂ ਉੱਤੇ ਕਲਿੱਕ ਕਰਕੇ ਪੂਰੀ ਜਾਣਕਾਰੀ ਲਿਯੋ, ਇਸਦੇ ਨਾਲ ਨਾਲ ਆਪਣੇ ਖੇਤਾਂ ਵਿੱਚ ਜਾਣਕਾਰੀਆਂ ਦਾ ਪ੍ਰਯੋਗ ਕਰਕੇ ਫਾਇਦਾ ਵੀ ਲਯੋ |

ਪ੍ਰਤੀਯੋਗਿਤਾ ਵਿੱਚ ਕਿਸਾਨ ਜਾਂ ਕਿਸਾਨ ਪਰਿਵਾਰ ਦਾ ਕੋਈ ਵੀ ਸਦਸਯ ਭਾਗ ਲੈ ਸਕੇਗਾ |

ਕਿਸਾਨ ਸੰਚਾਰ ਦਾ ਨੰਬਰ 9992220655 ਆਪਣੇ ਮੋਬਾਈਲ ਵਿੱਚ ਸੇਵ ਕਰ ਲਿਯੋ ਅਤੇ Whats app ਮੈਸਜ ਦੇ ਰਾਹੀ ਤੁਸੀ ਇਸ ਪ੍ਰੋਜੈਕਟ ਬਾਬਤ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ |

ਧੰਨਵਾਦ |

Seen = 2909 times