Friday, 16 Oct 2020

NABARD REGIONAL OFFICE PUNJAB
ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਦੇ ਰਾਹੀ ਦਿੱਤਾ ਜਾ ਰਿਹਾ ਹੈ |

ਅੱਜ ਅਸੀ ਆਪ ਜੀ ਨੂੰ ਫ਼ਸਲ ਅਵਸ਼ੇਸ਼ ਪ੍ਰਬੰਧਨ ਮਸਲੇ ਬਾਰੇ ਕੁੱਝ ਜਰੂਰੀ ਗੱਲਾਂ ਦੱਸਣ ਜਾ ਰਹੇ ਹਨ |

ਪੰਜਾਬ ਵਿੱਚ ਝੋਨੇ ਦੀ ਫ਼ਸਲ ਨੂੰ ਕੱਟਣ ਤੋਂ ਬਾਅਦ ਅਗਲੀ ਫ਼ਸਲ ਬੀਜਣ ਲਈ ਬਸ ਦੋ - ਤੀਨ ਹਫ਼ਤੇ ਦਾ ਸਮਾਂ ਹੀ ਮਿਲਦਾ ਹੈ, ਜਿਨ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਕਟ ਕੇ ਸਬਜ਼ੀ ਲਗਾਈ ਜਾਂਦੀ ਹੈ ਉੱਥੇ ਬੜੇ ਪੱਧਰ ਤੇ ਪਰਾਲੀ ਫੂੰਕੀ ਜਾਂਦੀ ਹੈ |

ਜਿਨ ਖੇਤਾਂ ਵਿਚ ਕੰਬਾਇਨ ਹਾਰਵੈਸਟਰ ਦੇ ਨਾਲ ਝੋਨੇ ਦੀ ਪਕੀ ਹੋਈ ਫ਼ਸਲ ਕਟੀ ਜਾਂਦੀ ਹੈ | ਉੱਥੇ 25 ਤੋਂ 30 ਸੇਂਟੀਮੀਟਰ ਲੰਬੇ ਠੋਕਰਾਂ ਜਿਨੂੰ ਫਾਨੇ ਵੀ ਆਖਦੇ ਹਨ ਬਚ ਜਾਂਦੀ ਹੈ ਜਿਨ੍ਹਾਂ ਨੂੰ ਅੱਗ ਲਾ ਕੇ ਨਸ਼ਟ ਕੀਤਾ ਜਾਂਦਾ ਹੈ |

ਪਰਾਲੀ ਫੂਕਣ ਦੇ ਜਿਹੜੇ ਮੁੱਖ ਨੁਕਸਾਨ ਹੈਂ ਉਹ ਇਸ ਤਰ੍ਹਾਂ ਹਨ :

ਸਬਤੋਂ ਪਹਿਲਾਂ :

ਪੋਸ਼ਕ ਤੱਤਾ ਦਾ ਨੁਕਸਾਨ : ਇਕ ਮੋਟੇ ਅਨੁਮਾਨ ਦੇ ਨਾਲ ਇਕ ਟਨ ਝੋਨੇ ਦੀ ਪਰਾਲੀ ਜਲਾਣ ਦੇ ਨਾਲ ਖੇਤ ਵਿੱਚ ਸਾੜੇ ਪੰਜ ਕਿਲੋ ਨਾਈਟ੍ਰੋਜਨ, ਦੋ ਆਸ਼ਾਰੀਆਂ ਤੀਨ ਕਿਲੋ ਫਾਸਫੋਰਸ ਅਤੇ ਪੱਚੀ ਕਿਲੋ ਪੋਟਾਸ਼ੀਅਮ ਅਤੇ ਇਕ ਆਸ਼ਾਰੀਆਂ ਦੋ ਕਿਲੋ ਸਲਫ਼ਰ ਦਾ ਨੁਕਸਾਨ ਹੋ ਜਾਂਦਾ ਹੈ | ਇਸਦੇ ਨਾਲ ਬੇਸ਼ਕੀਮਤੀ ਆਰਗੈਨਿਕ ਕਾਰਬਨ ਵੀ ਨਸ਼ਟ ਹੋ ਜਾਂਦੀ ਹੈ |

ਮਿੱਟੀ ਦੀ ਬਣਾਵਟ ਦੇ ਉੱਤੇ ਅਸਰ : ਪਰਾਲੀ ਨੂੰ ਅੱਗ ਲਾਣ ਦੇ ਨਾਲ ਖੇਤ ਦੀ ਮਿੱਟੀ ਦੀ ਗਰਮੀ ਨਾਲ ਖਾਸਕਰ ਪੰਦ੍ਰਹ ਸੈਂਟੀਮੀਟਰ ਤਕ ਲਾਭਕਾਰੀ ਜੀਵਾਣੂਆਂ ਦਾ ਖਾਤਮਾਂ ਹੋ ਜਾਂਦਾ ਹੈ | ਜਿਸਦੇ ਨਾਲ ਖੇਤ ਦੀ ਮਿੱਟੀ ਦੇ ਨਾਲ ਨਾਲ ਕਾਰਬਨ ਤੇ ਨਾਈਟ੍ਰੋਜਨ ਤੱਤਾਂ ਦਾ ਆਪਸੀ ਬੈਲੰਸ ਵੀ ਖਰਾਬ ਹੋ ਜਾਂਦਾ ਹੈ | ਜਿਸਨੂੰ ਮਿੱਟੀ ਦੀ C:N ਰੇਸ਼ੋ ਵੀ ਆਖਦੇ ਹਨ |

ਕਿਸਾਨ ਭਰਾਵੋਂ ਐਪੀਸੋਡ ਦੇ ਅਗਲੇ ਭਾਗ ਵਿਚ ਅੱਜ ਤੁਹਾਨੂੰ ਫ਼ਸਲ ਅਵਸ਼ੇਸ਼ ਪ੍ਰਬੰਧਨ ਲਈ ਦੋ ਮੁੱਖ ਜੰਤਰਾਂ ਦੀਆਂ ਜਾਣਕਾਰੀ ਦੇਣ ਜਾ ਰਹੇ ਹਨ |

ਮਲਚਰ ਅਤੇ ਆਰ.ਐਮ.ਬੀ. ਪਲਾਉ : ਕੰਬਾਇਨ ਦੇ ਦੁਆਰਾ ਧਾਨ ਦੀ ਕਟਾਈ ਤੋਂ ਬਾਅਦ ਬਚੇ ਹੋਏ ਅਵਸ਼ੇਸ਼ਾਂ ਨੂੰ ਮਲਚਰ ਨਾਲ ਬਰੀਕ ਕਰਕੇ ਖੇਤਾਂ ਵਿੱਚ ਫੈਲਾ ਦਿੱਤਾ ਜਾਂਦਾ ਹੈ ਉਸ ਦੇ ਬਾਅਦ ਆਰ.ਐਮ.ਬੀ. ਪਲਾਉ ਤੋਂ ਬਚੇ ਹੋਏ ਅਵਸ਼ੇਸ਼ਾਂ ਨੂੰ ਜ਼ਮੀਨ ਦੇ ਅੰਦਰ ਮਿਲਾ ਦਿੱਤਾ ਜਾਂਦਾ ਹੈ | ਇਸ ਨਾਲ ਜ਼ਮੀਨ ਦੀ ਗੁਣਵੱਤਾ ਵੱਧ ਜਾਂਦੀ ਹੈ | ਜ਼ਮੀਨ ਦੀ ਸਤਹ ਨਰਮ ਹੋਣ ਨਾਲ ਹਵਾ ਅਤੇ ਪਾਣੀ ਦਾ ਸੰਚਾਰ ਵੱਧਦਾ ਹੈ | ਫ਼ਸਲ ਦੇ ਝਾੜ੍ਹ ਵਿੱਚ ਵਾਧਾ ਹੁੰਦਾ ਹੈ | ਸੂਖਮ ਕੁਦਰਤੀ ਮਿੱਤਰ ਜੀਵਾਂ ਨੂੰ ਵਾਧਾ ਹੁੰਦਾ ਹੈ | ਇੱਕ ਏਕੜ ਧਾਨ ਦੀ ਪਰਾਲੀ ਵਿਚ 15.6 ਕਿਲੋਗ੍ਰਾਮ ਨਾਈਟ੍ਰੋਜਨ, 2.5 ਕਿਲੋਗ੍ਰਾਮ ਫਾਸਫੋਰਸ, 4.4 ਕਿਲੋਗ੍ਰਾਮ ਸਲਫਰ ਅਤੇ 56 ਕਿਲੋਗ੍ਰਾਮ ਪੋਟਾਸ਼ ਹੁੰਦਾ ਹੈ |

ਹੁਣ ਤੁਹਾਨੂੰ ਦੂਜੇ ਜੰਤਰ ਬੇਲਰ ਬਾਰੇ ਦੱਸਣ ਜਾ ਰਹੇ ਹਨ:

ਝੋਨੇ ਦੀ ਕਟਾਈ ਤੋਂ ਬਾਅਦ ਸਭ ਤੋਂ ਪਹਿਲਾਂ ਕਟਰ ਚਲਾਇਆ ਜਾਂਦਾ ਹੈ | ਕਟਰ ਦੁਆਰਾ ਵਿਛਾਈ ਗਈ ਝੋਨੇ ਦੀ ਪਰਾਲੀ ਨੂੰ 2-3 ਦਿਨਾਂ ਦੇ ਲਈ ਸੁਕਾਇਆ ਜਾਂਦਾ ਹੈ | ਇਸ ਦੇ ਬਾਅਦ ਰੇਕ ਮਸ਼ੀਨ ਨੂੰ ਚਲਾ ਕੇ ਵਿੱਛੀ ਹੋਈ ਝੋਨੇ ਦੀ ਪਰਾਲੀ ਨੂੰ ਇੱਕਠਾ ਕੀਤਾ ਜਾਂਦਾ ਹੈ |

ਪਰਾਲੀ ਦੀ ਡੰਡੀਆਂ ਤੇ ਬੇਲਰ ਨਾਮਕ ਜੰਤਰ ਚਲਾ ਕੇ ਇਸ ਦੀਆਂ ਗਠੜੀਆਂ ਤਿਆਰ ਕੀਤੀਆਂ ਜਾਂਦੀਆਂ ਹਨ | ਇਹਨਾਂ ਗਠੜੀਆਂ ਨੂੰ ਪਾਵਰ ਪਲਾਂਟਾਂ ਅਤੇ ਗੱਤਾ ਫੈਕਟਰੀਆਂ ਆਦਿ ਨੂੰ ਵੇਚ ਕੇ ਭਾਰੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ | ਇਸ ਦਾ ਉਪਯੋਗ ਪਸ਼ੂ ਚਾਰੇ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ |

ਇਹਨਾਂ ਮਸ਼ੀਨਾਂ ਦੇ ਉਪਯੋਗ ਨਾਲ ਬੇਰੋਜ਼ਗਾਰ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਹੁੰਦਾ ਹਨ |

ਇਨ੍ਹਾਂ ਜੰਤਰਾਂ ਤੇ ਉਤੇ ਸਬਸਿਡੀ ਦੇਣ ਦਾ ਪ੍ਰਾਵਧਾਨ ਹੈ | ਅਧਿਕ ਜਾਣਕਾਰੀ ਲਈ ਪੰਜਾਬ ਸਰਕਾਰ ਦੇ ਕ੍ਰਿਸ਼ੀ ਵਿਭਾਗ ਜਾਨੀ ਆਪਣੇ ਜਿਲੇ ਦੇ ਖੇਤੀ ਬਾੜੀ ਦਫਤਰ ਵਿਚ ਸੰਪਰਕ ਕਰੋ | ਧੰਨਵਾਦ |

Views = 3520 times