Thursday, 22 Oct 2020

NABARD REGIONAL OFFICE PUNJAB CHANDIGARH
ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਆਪ ਜੀ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਆਪ ਜੀ ਨੂੰ ਵੇਸ੍ਟ ਡਿਕੰਪੋਜ਼ਰ ਬਾਰੇ ਦੱਸਣ ਜਾ ਰਹੇ ਹਨ |

ਵੇਸ੍ਟ ਡਿਕੰਪੋਜ਼ਰ ਖੇਤ ਦੀ ਰੈਹਣ ਖੋਂਦ ਯਾਨੀ ਫ਼ਸਲ ਅਵਸ਼ੇਸ਼ਾਂ ਨੂੰ ਖਾਦ ਵਿੱਚ ਬਦਲ ਕੇ ਖੇਤ ਦੀ ਮਿੱਟੀ ਵਿੱਚ ਗਲਾਣ ਦਾ ਸਬਤੋਂ ਵਧੀਆ, ਸੌਖਾ ਤੇ ਸਸਤਾ ਤਰੀਕਾ ਹੈ |

ਇਹਦੀ ਖੋਜ ਭਾਰਤ ਸਰਕਾਰ ਦੇ ਕ੍ਰਿਸ਼ੀ ਮੰਤ੍ਰਾਲ੍ਯ ਦੇ ਨੈਸ਼ਨਲ ਸੈਂਟਰ ਓਫ ਆਰਗੈਨਿਕ ਫਾਰਮਿੰਗ (NCOF) ਗਾਜ਼ੀਆਬਾਦ ਨੇ ਕੀਤੀ ਹੈ |

ਕਿਸਾਨ ਇਹਦਾ ਉਪਯੋਗ ਸਫ਼ਲਤਾ ਪੂਰਵਕ ਖੇਤ ਦੀ ਰੈਹਣ ਖੋਂਦ ਯਾਨੀ ਫ਼ਸਲ ਅਵਸ਼ੇਸ਼ਾਂ ਨੂੰ ਖਾਦ ਵਿੱਚ ਬਦਲਣ ਵਾਸਤੇ, ਬੀਜ ਸ਼ੋਧਨ ਅਤੇ ਤਰਲ ਖਾਦ ਦੇ ਰੂਪ ਵਿੱਚ ਕਰ ਸਕਦੇ ਹਨ |

ਇਸ ਸ਼ੀਸ਼ੀ ਦੀ ਕੀਮਤ ਸਿਰਫ਼ ਬੀ ਰੁਪਏ ਰਖੀ ਗਯੀ ਹੈ ਇਕ ਵਾਰੀ ਸ਼ੀਸ਼ੀ ਦੇ ਨਾਲ ਘੋਲ ਤੈਯਾਰ ਕਰ ਲੀਤਾ ਜਾਵੇ ਤਾਂ ਇਸ ਨੂੰ ਦੋਬਾਰਾ ਲੇਣ ਦੀ ਜਰੂਰਤ ਨਹੀਂ ਹੈ ਇਸਦੇ ਨਾਲ ਅਗਲੇ ਕਈ ਸਾਲਾਂ ਤਕ ਹਜ਼ਾਰਾਂ ਲੀਟਰ ਖਾਦ ਤੈਯਾਰ ਕੀਤੀ ਜਾ ਸਕਦੀ ਹੈ |

ਇਹਨੂੰ ਤੈਯਾਰ ਕਰਣ ਦੀ ਵਿਧੀ ਸਰਲ ਤੇ ਸੀਧੀ ਹੈ |

ਵੇਸ੍ਟ ਡਿਕੰਪੋਜ਼ਰ ਤੈਯਾਰ ਕਰਣ ਲਈ ਇਕ ਡ੍ਰਮ ਵਿੱਚ 200 ਲੀਟਰ ਸਾਫ਼ ਪਾਣੀ ਲੈ ਕੇ ਉਸਦੇ ਵਿੱਚ ਦੋ ਕਿਲੋ ਗੁੜ ਪੀਸ ਕੇ ਘੋਲਣਾ ਹੈ | ਫੇਰ ਵੇਸ੍ਟ ਡਿਕੰਪੋਜ਼ਰ ਦੀ ਸ਼ੀਸ਼ੀ ਖੋਲ ਕੇ ਉਸਦੇ ਵਿੱਚ ਮੌਜੂਦ ਮੈਟੀਰੀਅਲ ਜਿਸਦੇ ਵਿੱਚ ਜੀਵਾਣੂ ਹੋਂਦੇ ਹਨ, ਉਹਨੂੰ 200 ਲੀਟਰ ਪਾਣੀ ਜਿਸਦੇ ਵਿੱਚ ਗੁੜ ਘੋਲਯਾ ਹੋਇਆ ਹੈ ਦੇ ਵਿੱਚ ਮਿਲਾ ਦੀਓ |

ਇੱਕ ਵੱਡੇ ਡੰਡੇ ਦੇ ਨਾਲ ਇਸ ਘੋਲ ਨੂੰ ਚੰਗੀ ਤਰ੍ਹਾਂ ਹਰ ਰੋਜ਼ ਹਿਲਾਣਾ ਹੈ ਤਾਕਿ ਪਾਣੀ ਦੇ ਵਿੱਚ ਹਵਾ ਘੁਲ ਜਾਏ ਅਤੇ ਹਵਾ ਦੇ ਵਿੱਚ ਮੌਜੂਦ ਓਕ੍ਸੀਜਨ ਜੀਵਾਣੂਆਂ ਨੂੰ ਜਿੰਦਾ ਰੱਖਦੀ ਹੈ |

ਗਰਮੀਆਂ ਵਿੱਚ ਚਾਰ ਤੋਂ ਪੰਜ ਦਿਨ, ਸਰਦੀਆਂ ਵਿੱਚ ਸੱਤ ਤੋਂ ਅੱਠ ਦਿਨਾਂ ਵਿੱਚ ਇਹ ਘੋਲ ਬਣ ਕੇ ਤੈਯਾਰ ਹੋ ਜਾਂਦਾ ਹੈ |

ਇਸ ਡ੍ਰਮ ਨੂੰ ਠੰਡੀ ਜਗ੍ਹਾਂ ਤੇ ਕਿਸੇ ਰੁੱਖ ਦੀ ਛਾਂ ਹੇਠਾਂ ਜਾਂ ਕਿਸੇ ਕਮਰੇ ਦੇ ਅੰਦਰ ਬੋਰੀ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ |

ਇਹਦੀ ਤੈਆਰੀ ਦੀ ਪਹਚਾਣ ਇਹ ਹੈ ਕਿ ਡ੍ਰਮ ਦੇ ਵਿੱਚ ਘੋਲ ਦੁੱਧ ਵਰਗਾ ਚਿੱਟਾ ਹੋ ਜਾਵੇਗਾ ਅਤੇ ਇਹਦੇ ਵਿੱਚ ਹਲਕੇ ਬੁਲਬੁਲੇ ਹੋਣਗੇ | ਇਸ ਵਿੱਚੋਂ ਇੱਕ ਵੱਡੀ ਵਧੀਆ ਖੁਸ਼ਬੋ ਆਣ ਲੱਗ ਜਾਵੇਗੀ |

ਝੋਨੇ ਦੇ ਖੇਤ ਵਿੱਚੋਂ ਫ਼ਸਲ ਕਟ ਜਾਣ ਤੋਂ ਬਾਅਦ 1000 ਲੀਟਰ ਵੇਸ੍ਟ ਦੇਕੰਪੋਜ਼ਰ ਪ੍ਰਤੀ ਏਕੜ ਛਿੜਕਾਅ ਕਾਰਣਾਂ ਚਾਹੀਦਾ ਹੈ | ਸਤ ਦਿਨਾਂ ਵਿੱਚ ਅੱਧੀ ਪਰਾਲੀ ਗੱਲ ਜਾਵੇਗੀ, ਉਸ ਤੋਂ ਬਾਅਦ ਫ਼ੇਰ 1000 ਲੀਟਰ ਵੇਸ੍ਟ ਡਿਕੰਪੋਜ਼ਰ ਦਾ ਛਿੜਕਾਅ ਕਾਰਣਾਂ ਚਾਹੀਦਾ ਹੈ ਅਤੇ ਹੈਰੋ ਨਾਲ ਖੇਤ ਵਿੱਚ ਜੁਤਾਈ ਕਰ ਦੇਣੀ ਚਾਹੀਦੀ ਹੈ |

ਅਗਲੇ ਬੀ-ਪੱਚੀ ਦਿਨਾਂ ਵਿੱਚ ਨੱਬੇ ਫ਼ੀਸਦੀ ਪਰਾਲੀ ਖੇਤ ਦੀ ਮਿੱਟੀ ਵਿੱਚ ਰਲ ਮਿਲ ਕੇ ਖਾਦ ਬਣ ਜਾਵੇਗੀ |

ਇਸਦੇ ਨਾਲ ਮਿੱਟੀ ਦੀ ਉਪਜਾਊ ਸ਼ਮਤਾ ਵਿੱਚ ਬਢੋੱਤਰੀ ਹੋਵੇਗੀ ਅਤੇ ਫ਼ਸਲ ਅਵਸ਼ੇਸ਼ ਖੇਤ ਦੀ ਮਿੱਟੀ ਦੇ ਵਿੱਚ ਗਾਲਣ ਦੀ ਇਹ ਤਕਨੀਕ ਸਬਤੋਂ ਵਧੀਆ ਹੈ ਕਿਓਂਕਿ ਇਸ ਤਕਨੀਕ ਦੇ ਵਿੱਚ ਤਾਪਮਾਨ ਨਹੀਂ ਵੱਧਦਾ ਅਤੇ ਫ਼ਸਲ ਅਵਸ਼ੇਸ਼ ਬੜੇ ਆਰਾਮ ਨਾਲ ਮਿੱਟੀ ਵਿੱਚ ਗੱਲ ਕੇ ਖਾਦ ਬਣ ਜਾਂਦੇ ਹਨ |

ਕਿਸਾਨ ਵੀਰੋ ਹੁਣ ਸੁਣੋ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਆਪ ਜੀ ਵਾਸਤੇ ਇਕ ਸੰਦੇਸ਼ |

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਆਪਨੂੰ ਦੱਸਿਆ ਜਾ ਰਿਹਾ ਹੈ ਕਿ ਆਪ ਵੇਸ੍ਟ ਡਿਕੰਪੋਜ਼ਰ ਵਾਲੀ ਸ਼ੀਸ਼ੀ ਦੇ ਨਾਲ ਮਾਈਕਰੋਨਊਟ੍ਰੀਐਂਟ ਰਿੱਚ ਘੋਲ ਵੀ ਬਣਾ ਸਕਦੇ ਹੋ ਜਿਸਦੇ ਛਿੜਕਾਅ ਦੇ ਨਾਲ ਆਪ ਜੀ ਦੀ ਫ਼ਸਲਾਂ ਵਿਚੋਂ ਮਾਈਕਰੋਨਊਟ੍ਰੀਐਂਟ ਤੱਤਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ |

ਮਾਈਕਰੋਨਊਟ੍ਰੀਐਂਟ ਰਿੱਚ ਘੋਲ ਬਣਾਣ ਲਈ ਵੇਸ੍ਟ ਡਿਕੰਪੋਜ਼ਰ ਵਿੱਚ ਤੀਲ ਤੇ ਦਾਲ ਦਾ ਪਾਊਡਰ ਇਕ ਇਕ ਕਿਲੋ ਮਿਲੇ ਜਾਂਦਾ ਹੈ ਤੇ ਫੇਰ ਉਸਦੇ ਵਿੱਚ ਤਾਂਬੇ ਦੇ ਟੁਕੜੇ ਲੱਗਭਗ ਸੌ ਗ੍ਰਾਮ, ਲੋਹੇ ਦੇ ਟੁਕੜੇ ਲੱਗਭਗ ਸੌ ਗ੍ਰਾਮ ਅਤੇ ਥੋੜਾ ਜਿਹਾ ਗੇਰੂ ਲੱਗਭਗ 500 ਗ੍ਰਾਮ ਪਾਇਆ ਜਾਂਦਾ ਹੈ | ਲੱਗਭਗ ਇਕ ਹਫ਼ਤੇ ਦਾਸ ਦਿਨਾਂ ਦੇ ਵਿੱਚ ਮਾਈਕਰੋਨਊਟ੍ਰੀਐਂਟ ਘੋਲ ਤੈਯਾਰ ਹੋ ਜਾਂਦਾ ਹੈ |

ਇਸ ਘੋਲ ਨੂੰ ਖੇਤ ਦੀ ਲੋੜ ਦੇ ਮੁਤਾਬਿਕ ਸਿੰਚਾਈ ਦੇ ਸਮੇਂ ਪਾਣੀ ਵਿੱਚ ਰਲਾ ਕੇ ਫ਼ਸਲਾਂ ਨੂੰ ਦਿੱਤਾ ਜਾ ਸਕਦਾ ਹੈ |

ਆਮਤੌਰ ਤੇ ਪ੍ਰਤਿ ਏਕੜ ਦਸ ਲੀਟਰ ਘੋਲ ਵਗਦੇ ਹੋਏ ਪਾਣੀ ਦੇ ਨਾਲ ਤੁਪਕਾ ਤੁਪਕਾ ਕਰਕੇ ਦਿੱਤਾ ਜਾ ਸਕਦਾ ਹੈ |

ਕਿਸਾਨ ਵੀਰੋਂ ਹੁਣ ਐਪੀਸੋਡ ਦੇ ਅੰਤ ਵਿੱਚ ਇੱਕ ਮਹੱਤਵਪੂਰਨ ਘੋਸ਼ਣਾ !

ਯਦਿ ਆਪ ਆਪਣੇ ਖੇਤ ਵਿੱਚ ਡਿਕੰਪੋਜ਼ਰ ਦਾ ਇਸਤੇਮਾਲ ਕਰਦੇ ਹੋ ਤਾਂ ਆਪਣੇ ਅਨੁਭਵ ਦਾ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਕਿਸਾਨ ਸੰਚਾਰ ਦੇ ਵਹਟਸ ਅੱਪ ਨੰਬਰ 9992220655 ਉਤੇ ਭੇਜ ਦੀਓ |

ਅੱਛੇ ਵੀਡੀਓ ਵਾਲੇ ਕਿਸਾਨ ਵੀਰਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ |

ਧੰਨਵਾਦ |

Seen = 1582 times