Thursday, 29 Oct 2020

NABARD REGIONAL OFFICE PUNJAB CHANDIGARH
ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਆਪ ਜੀ ਨੂੰ ਹੈਪ੍ਪੀ ਸੀਡਰ ਬਾਰੇ ਦੱਸਣ ਜਾ ਰਹੇ ਹਨ |

ਹੈਪ੍ਪੀ ਸੀਡਰ ਝੋਨੇ ਦੀ ਕਟਾਈ ਦੇ ਤੁਰੰਤ ਬਾਅਦ ਕਣਕ ਦੀ ਬੁਆਈ ਵਿੱਚ ਉਪਯੋਗ ਆਣ ਵਾਲਾ ਜੰਤਰ ਹੈ |

ਝੋਨੇ ਦੀ ਕਟਾਈ ਤੋ ਬਾਅਦ ਖੇਤ ਸਾਫ਼ ਕਰਣ ਲਈ ਕਿਸਾਨ ਭਰਾ ਅੱਗ ਲਗਾ ਦਿੰਦੇ ਹਨ ਜਿਸਦੇ ਨਾਲ ਮਿੱਟੀ ਦੀ ਉਪਜਾਊ ਸ਼ਮਤਾ ਘੱਟਦੀ ਹੈ ਕਿਉਂਕਿ ਅੱਗ ਲਾਣ ਦੇ ਨਾਲ ਪੋਸ਼ਕ ਤੱਤਵ ਕੰਮ ਹੋ ਜਾਂਦੇ ਹਨ |

ਇਸਦੇ ਨਾਲ ਮਿੱਟੀ ਦੀ ਬਨਾਵਟ ਉੱਤੇ ਵੀ ਅਸਰ ਹੋ ਜਾਂਦਾ ਹੈ ਅਤੇ ਕੁਛ ਸਮੇਂ ਮਿੱਟੀ ਸੱਖਤ ਹੋਣ ਲੱਗ ਪੈਂਦੀ ਹੈ |

ਪਰਾਲੀ ਨੂੰ ਅੱਗ ਲਾਣ ਤੋਂ ਬਾਅਦ ਜੋ ਧੁਆਂ ਉੱਠਦਾ ਹੈ ਉਹ ਸਮੂਚੇ ਪ੍ਰਯਾਵਰਣ ਲਈ ਹਾਨੀਕਾਰਕ ਹੁੰਦਾ ਹੈ |

ਝੋਨੇ ਦੀ ਵਚਿ ਹੋਈ ਪਰਾਲੀ ਨੂੰ ਖੇਤ ਵਿੱਚ ਉਪਯੋਗ ਕਰਣ ਲਈ ਹੈਪ੍ਪੀ ਸੀਡਰ ਇੱਕ ਬਹੁਤ ਵਧੀਆ ਜੰਤਰ ਹੈ |

ਇਸ ਜੰਤਰ ਦੇ ਨਾਲ ਖੇਤਾਂ ਦੇ ਵਿੱਚ ਖੜੀ ਪਰਾਲੀ ਦੇ ਵਿਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ |

ਇਸ ਜੰਤਰ ਦੇ ਅਗਲੇ ਪਾਸੋਂ ਇਕ ਰੋਟਾਵੇਟਰ ਯੂਨਿਟ ਲੱਗਿਆ ਹੁੰਦਾ ਹੈ ਜੋ ਸੀਡ ਬੈਡ ਤੈਯਾਰ ਕਰਦਾ ਹੈ, ਇਸਦੇ ਵਿਚ ਲਗੇ ਰੋਟਰ ਬਲੇਡ ਪਰਾਲੀ ਨੂੰ ਜਮੀਨ ਵਿੱਚ ਰਲਾਣ ਦਾ ਕੰਮ ਕਰਦੇ ਹਨ |

ਇਸਦੇ ਦੂਜੇ ਹਿੱਸੇ ਵਿੱਚ ਲੱਗਿਆ ਜ਼ੀਰੋ ਡ੍ਰਿਲ ਕਣਕ ਦੀ ਬਿਜਾਈ ਕਰਦਾ ਹੈ |

ਹੈਪੀ ਸੀਡਰ ਜੰਤਰ ਪੈਂਤੀ ਤੋਂ ਪੈਂਠ ਹੌਰਸ ਪਾਵਰ ਟਰੈਕਟਰ ਦੇ ਨਾਲ ਖੇਤ ਵਿੱਚ ਚਲਾਇਆ ਜਾ ਸਕਦਾ ਹੈ |

ਹੈਪ੍ਪੀ ਸੀਡਰ ਇਕ ਦਿਨ ਦੇ ਵਿਚ ਆਰਾਮ ਨਾਲ 6 ਤੋਂ 8 ਏਕੜ ਖੇਤ ਵਿੱਚ ਕਣਕ ਦੀ ਸੀਧੀ ਬਿਜਾਈ ਕਰ ਸਕਦਾ ਹੈ |

ਹੈਪ੍ਪੀ ਸੀਡਰ ਵਿਚ ਇਕ ਬੀਜ ਕੰਟੋਲਰ ਅਤੇ ਬੀਜ ਨੂੰ ਕਿੰਨਾ ਗਹਰਾ ਜ਼ਮੀਨ ਵਿੱਚ ਬੋਣਾ ਹੈ ਵਾਸਤੇ ਇਕ ਗਹਿਰਾਈ ਕੰਟੋਲਰ ਲਗਿਆ ਹੁੰਦਾ ਹੈ |

ਕਿਸਾਨ ਭਰਾਵੋਂ ! ਐਪੀਸੋਡ ਦੇ ਅਗਲੇ ਹਿੱਸੇ ਵਿੱਚ ਆਪ ਜੀ ਨੂੰ ਹੈਪ੍ਪੀ ਸੀਡਰ ਦੇ ਫਾਇਦੇ ਬਾਰੇ ਦਸਣ ਜਾ ਰਹੇ ਹਨ :-

ਨੰਬਰ ਇਕ : ਹੈਪ੍ਪੀ ਸੀਡਰ ਦੇ ਨਾਲ ਖਰਚੇ ਵਿੱਚ ਕਣਕ ਦੀ ਬੀਜੈ ਕੀਤੀ ਜਾ ਸਕਦੀ ਹੈ |

ਨੰਬਰ ਦੋ : ਪਰਾਲੀ ਨੂੰ ਅੱਗ ਨਾ ਲਾਣ ਦੇ ਕਾਰਣ ਮਿੱਟੀ ਦੀ ਗੁਣਵੱਤਾ ਤੇ ਬਣਾਵਟ ਸੁਧਰਨ ਲੱਗ ਜਾਂਦੀ ਹੈ ਅਤੇ ਪ੍ਰਯਾਵਰਾਂ ਵੀ ਸਾਫ ਰਹਿੰਦਾ ਹੈ |

ਨੰਬਰ ਤੀਨ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਸਮੇਂ ਤੇ ਕੀਤੀ ਜਾ ਸਕਦੀ ਹੈ |

ਨੰਬਰ ਚਾਰ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਕਰਣ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ |

ਨੰਬਰ ਪੰਜ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਕਰਨ ਨਾਲ ਖੇਤਾਂ ਵਿੱਚ ਖਰਪਤਵਾਰ ਜਾਨਿ ਨਦੀਨ ਵਿੱਚ ਘਾਟ ਹੁੰਦੀ ਹੈ , ਜਿਸਦੇ ਨਾਲ ਕਿਸਾਨ ਦੇ ਪੈਸੇ ਦੀ ਬਚਤ ਹੁੰਦੀ ਹੈ |

ਨੰਬਰ ਛ : ਹੈਪ੍ਪੀ ਸਿਆਡ੍ਰ ਦੇ ਨਾਲ ਕਣਕ ਦੀ ਬੀਜਾਈ ਕਰਣ ਨਾਲ ਖੇਤਾਂ ਵਿਚ ਦਬੀ ਪ੍ਰਾਲੀ ਇਕ ਨੈਚੁਰਲ ਮਲਚ ਦਾ ਕੰਮ ਕਰਦੀ ਹੈ ਜਿਸਦੇ ਨਾਲ ਖੇਤਾਂ ਵਿੱਚ ਨਮੀ ਬਣੀ ਰਹਿੰਦੀ ਹੈ |

ਨੰਬਰ ਸੱਤ : ਹੈਪ੍ਪੀ ਸੀਡਰ ਨਾਲ ਕਣਕ ਬੀਜੇ ਖੇਤ ਵਿੱਚ ਪ੍ਰਾਲੀ ਰੂਪੀ ਮਲਚ ਹੋਣ ਦੇ ਕਾਰਣ ਖੇਤਾਂ ਦੀ ਨਮੀ ਭਾਪ ਬਣਕੇ ਜਲਦੀ ਨਹੀਂ ਉਡਦੀ ਅਤੇ ਮਿੱਟੀ ਦਾ ਤਾਪਮਾਨ ਵੀ ਬਣਾ ਕੇ ਰੱਖਦੀ ਹੈ ਜਿਸਦੇ ਨਾਲ ਮਿੱਟੀ ਦੇ ਵਿੱਚ ਮੌਜੂਦ ਜੀਵਾਣੂ ਪ੍ਰਾਲੀ ਨੂੰ ਹੌਲੇ ਹੌਲੇ ਖਾ ਕੇ ਪੋਸ਼ਾਕ ਤੱਤਾਂ ਦੇ ਵਿੱਚ ਬਾਦਲ ਦਿੰਦੇ ਹਨ |

ਨੰਬਰ ਅੱਠ : ਲਗਾਤਾਰ ਪੰਜ ਸਾਲ ਹੈਪ੍ਪੀ ਸੀਡਰ ਦੇ ਉਪਯੋਗ ਨਾਲ ਕਣਕ ਦੀ ਬੀਜਾਈ ਵਿਚ 10 ਪ੍ਰਤੀਸ਼ਤ ਤਕ ਫਰਟੀਲਾਈਜ਼ਰ ਦੀ ਬੱਚਤ ਕੀਤੀ ਜਾ ਸਕਦੀ ਹੈ |

ਨੰਬਰ ਨੌ : ਹੈਪ੍ਪੀ ਸੀਡਰ ਨਾਲ ਕਣਕ ਬੀਜ ਕੇ ਮਜਦੂਰੀ ਵਿੱਚ ਵੀ ਬਚਤ ਹੁੰਦੀ ਹੈ, ਡੀਜ਼ਲ ਵੀ ਬੱਚਦਾ ਹੈ ਅਤੇ ਖੇਤੀ ਬਾੜੀ ਜੰਤਰਾਂ ਦੀ ਸਾਜ ਸੰਭਾਲ ਵਿੱਚ ਹੋਣ ਵਾਲੇ ਖਰਚ ਵਿੱਚ ਕਮੀ ਆਂਦੀ ਹੈ |

ਨੰਬਰ ਦਸ : ਹੈਪ੍ਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਣ ਨਾਲ ਪਾਣੀ ਦੀ ਲੋੜ ਵਿਚ ਕਮੀ ਆਂਦੀ ਹੈ ਜਿਸਦੇ ਨਾਲ ਬਿਜਲੀ ਤੇ ਡੀਜ਼ਲ ਵਿੱਚ ਬਚਤ ਹੁੰਦੀ ਹੈ ਤੇ ਖੇਤੀ ਵਿਚ ਆਣ ਵਾਲੀ ਲਾਗਤ ਵੀ ਘਟਦੀ ਹੈ |

ਕਿਸਾਨ ਵੀਰੋਂ ਹੈਪ੍ਪੀ ਸੀਡਰ ਦੀ ਕੀਮਤ ਬਾਜ਼ਾਰ ਵਿੱਚ ਸੱਠ ਹਜ਼ਾਰ ਤੋਂ ਲੈ ਕੇ ਚਾਰ ਲੱਖ ਰੁਪਏ ਤੱਕ ਹੁੰਦੀ ਹੈ |

ਹੈਪ੍ਪੀ ਸੀਡਰ ਦੇ ਵਿੱਚ ਕਣਕ ਬੀਜਣ ਆਲਿਆਂ ਕਿਤਨੀ ਲੈਣਾਂ ਹਨ, ਇਸਦੇ ਉੱਤੇ ਵੀ ਹੈਪ੍ਪੀ ਸੀਡਰ ਦੀ ਕੀਮਤ ਵੱਖ ਵੱਖ ਹੁੰਦੀ ਹੈ |

ਖ਼ੇਤੀ ਬਾੜੀ ਵਿਭਾਗ ਪੰਜਾਬ ਸਰਕਾਰ ਹਰ ਸਾਲ ਕਿਸਾਨਾਂ ਅਤੇ ਕੋਓਪੇਰੇਟਿਵ ਸੋਸਾਇਟੀਆਂ, ਕਿਸਾਨ ਪ੍ਰੋਡੂਸਰ ਕੰਪਨੀਆਂ, ਰਾਜਿਸਟ੍ਰੈਡ ਫਾਰਮਰਜ਼ ਗ੍ਰੋਉਪਸ ਨੂੰ ਕ੍ਰਿਸ਼ੀ ਜੰਤਰਾਂ ਤੇ ਸਬਸਿਡੀ ਦੇਣ ਦਾ ਪ੍ਰਾਵਧਾਨ ਕਰਦਾ ਹੈ ਜਿਸਦੇ ਵਾਸਤੇ ਇਕ ਨੋਟੀਫਿਕੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ |

ਪੰਜਾਬ ਖੇਤੀ ਬਾੜੀ ਵਿਭਾਗ ਨੇ ਅਪਣੀ ਵੈਬਸਾਈਟ ਉੱਤੇ ਮਨਜ਼ੂਰਸ਼ੁਦਾ ਡੀਲਰਾਂ ਤੇ ਜੰਤਰ ਬਨਾਣ ਵਾਲਿਆਂ ਦੀ ਲਿਸਟ ਜਾਰੀ ਕੀਤੀ ਹੋਈ ਹੈ ਜਿਸਦਾ ਲਿੰਕ ਨੀਚੇ ਦਿੱਤਾ ਗਿਆ ਹੈ |

ਲਿੰਕ

ਕਿਸਾਨ ਵੀਰੋਂ ! ਪੰਜਾਬ ਸਰਕਾਰ ਦੇ ਖੇਤੀ ਬਾੜੀ ਮਹਿਕਮੇ ਵੱਲੋ ਮਨਜ਼ੂਰਸ਼ੁਦਾ ਜਿਲੇ ਵਾਰ ਡੀਲਰ ਲਿਸਟ ਨੀਚੇ ਦਿੱਤੇ ਗਏ ਲਿੰਕ ਉੱਤੇ ਉਪਲਬਧ ਹੈ ਜਿਸ ਉੱਤੇ ਤੁਸੀਂ ਕਲਿਕ ਕਰਕੇ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮਨਪਸੰਦ ਜੰਤਰ ਖਰੀਦ ਸਕਦੇ ਹੋ |

ਪੰਜਾਬ ਸਰਕਾਰ ਵੱਲੋਂ ਜਾਰੀ ਅਪਰੁਵਡ ਡੀਲਰ ਲਿਸਟ

ਕਿਸਾਨ ਭਰਾਵੋਂ ਆਪ ਜੀ ਨੂੰ ਸਾਡੇ ਸੰਦੇਸ਼ ਕੇਹੋ ਜਿਹੇ ਲੱਗ ਰਹੇ ਹਨ ਇਸਦੇ ਬਾਰੇ ਆਪ ਸਾਨੂੰ 9992220655 ਉਤੇ ਵਹਟਸ ਅੱਪ ਦੇ ਰਾਹੀਂ ਭੇਜ ਸਕਦੇ ਹੋ |

ਆਪ ਜੀ ਦੇ ਸੰਦੇਸ਼ਾਂ ਤੇ ਪ੍ਰਤਿਕਰੀਆਂ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹੂਗਾ |

ਧੰਨਵਾਦ !

Seen = 1219 times