Thursday, 05 Nov 2020

NABARD REGIONAL OFFICE PUNJAB CHANDIGARH
ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨ ਦੇ ਬਾਰੇ ਦੱਸਣ ਜਾ ਰਹੇ ਹਨ |

ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ।

ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ-ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ।

ਕਣਕ ਦੇ ਨਾੜ ਦੀ ਜਿਆਦਾਤਰ (80-90%) ਸੰਭਾਲ ਥਰੈਸ਼ਰਾਂ ਅਤੇ ਸਟਰਾਅਰੀਪਰਾਂ ਦੀ ਮਦਦ ਨਾਲ ਤੂੜੀ ਬਣਾ ਕੇ ਕਰ ਲਈ ਜਾਂਦੀ ਹੈ ਪਰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ।

ਕਿਸਾਨ ਕਣਕ ਦੀ ਅਗਲੀ ਫ਼ਸਲ ਦੀ ਬਿਜਾਈ ਕਰਨ ਲਈ ਬਚੀ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਜਿਸ ਨਾਲ ਖੇਤ, ਮਨੁੱਖਤਾ ਅਤੇ ਪਸ਼ੂ-ਪੰਛੀਆਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।

ਅੱਗ ਲਗਾਉਣ ਨਾਲ ਖੇਤੀ ਲਈ ਚੰਗੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਸਾੜਨ ਨਾਲ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ।

ਇਕ ਅੰਦਾਜ਼ੇ ਮੁਤਾਬਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟ੍ਰੋਜਨ ਅਤੇ ਫ਼ਾਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ।

ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋਗ੍ਰਾਮ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫ਼ਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ ਅਤੇ 1.2 ਕਿਲੋਗ੍ਰਾਮ ਗੰਧਕ ਦਾ ਨੁਕਸਾਨ ਹੁੰਦਾ ਹੈ।

ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਤਜ਼ਰਬਿਆਂ ਵਿੱਚ ਦੇਖਿਆ ਗਿਆ ਹੈ ਕਿ ਪਰਾਲੀ ਲਗਾਤਾਰ ਜ਼ਮੀਨ ਵਿੱਚ ਵਾਹੁਣ ਨਾਲ ਫ਼ਸਲਾਂ ਦੀ ਉਤਪਾਦਕਤਾ ਵੱਧਦੀ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਝੋਨੇ ਦੀ ਪਰਾਲੀ ਵਿੱਚੋਂ ਨਿਕਲਦੀਆਂ ਗੈਸਾਂ ਵਿੱਚ 70% ਕਾਰਬਨਡਾਈਆਕਸਾਈਡ, 7% ਕਾਰਬਨਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਇਟਿ੍ਰਕ ਆਕਸਾਈਡ ਵਰਗੀਆਂ ਗੈਸਾਂ ਅਤੇ ਆਰਗੈਨਿਕ ਕੰਪਾਉਡਸ ਆਦਿ ਹਨ, ਇਹ ਗੈਸਾਂ ਵਾਤਾਵਰਣ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ।

ਪਰਾਲੀ ਨੂੰ ਸਾੜਨ ਨਾਲ ਧੂੰਏ ਦਾ ਗੁਬਾਰ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ ਉੱਥੇ ਮਨੁਖਾਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ |

ਉਸ ਨਾਲ ਮਿੱਟੀ ਵਿਚਲੇ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਭੂਮੀ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਸੜਕਾਂ 'ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ।

ਇਹਨਾਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਵਿਗਿਆਨਿਕ ਹਮੇਸ਼ਾਂ ਯਤਨਸ਼ੀਲ ਰਹੇ ਹਨ।

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

Seen = 1927 times