Saturday, 07 Nov 2020

NABARD REGIONAL OFFICE PUNJAB CHANDIGARH
ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਪਰਾਲੀ ਦੀ ਖੇਤ ਵਿੱਚ ਸਾਂਭ-ਸੰਭਾਲ ਕਿਵੇਂ ਕੀਤੀ ਜਾਵੇ ਦੇ ਬਾਰੇ ਦੱਸਣ ਜਾ ਰਹੇ ਹਨ |

ਪਰਾਲੀ ਨੂੰ ਸਾੜਨ ਨਾਲ ਹੋਣ ਵਾਲਿਆਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਵਿਗਿਆਨਿਕ ਹਮੇਸ਼ਾਂ ਯਤਨਸ਼ੀਲ ਰਹੇ ਹਨ।

ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਖੇਤੀ ਵਿਗਿਆਨਿਕਾਂ ਵੱਲੋਂ ਵੱਖ-ਵੱਖ ਮਸ਼ੀਨਾਂ ਅਤੇ ਤਰੀਕਿਆਂ ਦੀ ਸਿਫਾਰਸ਼ ਕੀਤੀ ਗਈ ਹੈ |

ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਖੇਤੀ ਵਿਗਿਆਨਿਕਾਂ ਵੱਲੋਂ ਵਿਕਸਿਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਵਿੱਚ ਮਦਦ ਮਿਲਦੀ ਹੈ।

ਤਜ਼ਰਬੇ ਇਹ ਦੱਸਦੇ ਹਨ ਕਿ ਝੋਨੇ-ਕਣਕ ਫ਼ਸਲੀ ਚੱਕਰ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਤਿੰਨ ਸਾਲ ਲਈ ਖੇਤ ਵਿੱਚ ਵਾਹੁਣ ਜਾਂ ਰੱਖਣ ਨਾਲ ਕਣਕ ਦਾ ਝਾੜ ਵੱਧਦਾ ਹੈ, ਜ਼ਮੀਨ ਦੀ ਸਿਹਤ ਸੁਧਰਦੀ ਹੈ ਅਤੇ ਖ਼ਾਦਾਂ ਦੀ ਵਰਤੋਂ ਵੀ ਘੱਟਦੀ ਹੈ।

ਖੇਤ ਵਿੱਚ ਪਰਾਲੀ ਦੀ ਸਾਂਭ-ਸੰਭਾਲ ਲਈ ਕੁਝ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ : ਚੌਪਰ ਜਿਨੂੰ ਮਲਚਰ ਵੀ ਆਖਦੇ ਹਨ ਅਤੇ ਐਮ.ਬੀ. ਪਲਾਓ ਜੋ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰਦਾ ਹੈ |

ਖੋਜੀਆਂ ਅਤੇ ਵਿਗਿਆਨਿਕਾਂ ਨੇ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹੁਣ ਬਾਰੇ ਵੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਵਿੱਚ ਝੋਨੇ ਦੀ ਪਰਾਲੀ ਨੂੰ ਕੁਤਰਨ ਅਤੇ ਖ਼ਿਲਾਰਨ ਲਈ ਪਰਾਲੀ ਵਾਲਾ ਚੌਪਰ/ਮਲਚਰ ਵਰਤਿਆ ਜਾ ਸਕਦਾ ਹੈ।

ਇਸ ਮਸ਼ੀਨ ਨੂੰ 40-50 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਪੈਂਦੀ ਹੈ। ਇਹ ਮਸ਼ੀਨ ਇੱਕ ਦਿਨ ਵਿੱਚ 6-8 ਏਕੜ ਪਰਾਲੀ ਦਾ ਕੁਤਰਾ ਕਰ ਸਕਦੀ ਹੈ।

ਇਸ ਮਗਰੋਂ ਕੁਤਰਾ ਕੀਤੇ ਗਏ ਪਰਾਲ ਨੂੰ ਦੋ ਤਰੀਕਿਆਂ ਰਾਹੀਂ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ।

ਚੋਪਰ ਚਲਾਉਣ ਤੋਂ ਬਾਅਦ ਕੁਤਰੀ ਹੋਈ ਪਰਾਲੀ ਵਾਲੇ ਖੇਤ ਨੂੰ ਹਲਕਾ ਪਾਣੀ ਲਗਾ ਕੇ ਰੋਟਰੀ ਪੈਡਲਰ (ਰੋਟਾਵੇਟਰ) ਦੀ ਮਦਦ ਨਾਲ ਇਸ ਪਰਾਲੀ ਨੂੰ ਬੜੀ ਅਸਾਨੀ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ ਹੈ।

ਪਰਾਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਮਿੱਟੀ ਲੱਗਣ ਕਾਰਨ ਬਹੁਤ ਜਲਦੀ ਗਲਦੀ ਹੈ। ਜ਼ਮੀਨ ਦੀ ਮਿੱਟੀ ਦੀ ਕਿਸਮ ਦੇ ਅਧਾਰ 'ਤੇ ਖੇਤ ਨੂੰ ਲੋੜੀਂਦੇ ਵੱਤਰ 'ਤੇ ਆਉਣ ਲਈ ਦੋ ਤੋਂ ਤਿੰਨ ਹਫਤਿਆਂ ਦਾ ਸਮਾਂ ਲੱਗਦਾ ਹੈ।

ਇਸ ਤਕਨੀਕ ਨੂੰ ਅਪਣਾਉਣ ਲਈ ਝੋਨੇ ਦੇ ਖੇਤ ਨੂੰ ਪਾਣੀ ਕਟਾਈ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਅਤੇ ਇਹੀ ਪਾਣੀ ਚੋਪਰ ਨਾਲ ਪਰਾਲੀ ਦਾ ਕੁਤਰਾ ਕਰਨ ਤੋਂ ਬਾਅਦ ਇਸ ਨੂੰ ਖੇਤ ਵਿੱਚ ਮਿਲਾਉਣ ਲਈ ਵਰਤਿਆ ਜਾ ਸਕੇ। ਵੱ

ਤਰ ਆਉਣ 'ਤੇ ਖੇਤ ਵਿੱਚ ਕਣਕ ਦੀ ਬਿਜਾਈ ਆਮ ਡਰਿੱਲ ਜਾਂ ਜ਼ੀਰੋ-ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ।

ਕੁਤਰੀ ਹੋਈ ਪਰਾਲੀ ਨੂੰ ਉਲਟਾਵੇਂ ਹਲ ਦੀ ਮਦਦ ਨਾਲ ਵੱਤਰ ਨਮੀ 'ਤੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ।

ਇਹ ਹਲ ਦੋ ਕਿਸਮ ਦੇ ਹੁੰਦੇ ਹਨ: ਫਿਕਸ ਅਤੇ ਰਿਵਰਸੀਬਲ। ਫਿਕਸ ਕਿਸਮ ਦਾ ਹਲ ਮਿੱਟੀ ਨੂੰ ਇੱਕ ਪਾਸੇ ਪਲਟਦਾ ਹੈ। ਰਿਵਰਸੀਬਲ ਕਿਸਮ ਦੇ ਹਲ ਨਾਲ ਅਗਲੇ ਗੇੜੇ ਵੇਲੇ ਹਲ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲ੍ਹੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਇੱਕੋ ਪਾਸੇ ਸੁੱਟਦੇ ਹਨ। ਇਸ ਨਾਲ ਸਾਰੇ ਖੇਤ ਦਾ ਪੱਧਰ ਖ਼ਰਾਬ ਨਹੀਂ ਹੁੰਦਾ।

ਇਹ ਹਲ ਤਕਰੀਬਨ 15-30 ਸੈਂਟੀਮੀਟਰ ਡੂੰਘਾਈ ਤੱਕ ਮਿੱਟੀ ਪੁੱਟ ਕੇ ਪਰਾਲੀ ਨੂੰ ਦੱਬ ਦਿੰਦੇ ਹਨ।

ਇਸ ਤੋਂ ਬਾਅਦ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ ਖੇਤ ਆਲੂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਤਿਆਰ ਕਰ ਲਿਆ ਜਾਂਦਾ ਹੈ।

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

Seen = 2049 times