Sunday, 29 Nov 2020

NABARD REGIONAL OFFICE PUNJAB CHANDIGARH
ਕਿਸਾਨਾਂ ਲਈ ਫੋਟੋ ਖੀੰਚ ਕੇ ਭੇਜੋ ਕੰਪੀਟੀਸ਼ਨ 

ਵਿਸ਼ਯ - ਫ਼ਸਲ ਅਵਸ਼ੇਸ਼ ਪ੍ਰਬੰਧ 

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਤੇ ਖੇਤੀ ਵਿਰਾਸਤ ਮਿਸ਼ਨ ਜੈਤੋਂ ਦੇ ਸਹਿਯੋਗ ਦੇ ਨਾਲ ਦਿੱਤਾ ਜਾ ਰਿਹਾ ਹੈ |

ਇਸ ਸੰਦੇਸ਼ ਵਿਚ ਅੱਜ ਅਸੀਂ ਆਪ ਜੀ ਨੂੰ ਨਾਬਾਰਡ ਵਲੋਂ ਆਯੋਜਿਤ ਕੀਤੇ ਗਏ ਇੱਕ ਫ਼ੋਟੋ ਕੰਪੀਟੀਸ਼ਨ ਬਾਰੇ ਦੱਸਣ ਜਾ ਰਹੇ ਹਨ |

ਕਿਸਾਨ ਭਰਾਵੋਂ ! ਜੇਕਰ ਆਪ ਜੀ ਨੇ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਤੁਸੀਂ ਇਸ ਫੋਟੋ ਕੰਪੀਟੀਸ਼ਨ ਵਿੱਚ ਭਾਗ ਲੈ ਸਕਦੇ ਹੋ |

ਫ਼ੋਟੋ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਆਪ ਆਪਣੇ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤੇ ਗਏ ਖੇਤ ਵਿੱਚ ਖਲੋ ਕੇ ਇੱਕ ਵਧੀਆ ਕੁਆਲਟੀ ਵਾਲੀ ਫ਼ੋਟੋ ਖੀੰਚ ਕੇ ਅਤੇ ਫੋਟੋ ਦੇ ਨਾਲ ਤੁਹਾਡਾ ਨਾਮ ਤੇ ਪੂਰਾ ਪਤੇ ਦੇ ਨਾਲ ਨਾਲ ਸੰਦੇਸ਼ ਵਿਚ ਇਹ ਵੀ ਦੱਸਣਾ ਹੈ ਕਿ ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ, ਕਿ ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ |

ਆਪ ਖੀੰਚੇ ਗਏ ਫੋਟੋ ਨੂੰ 4 ਦਸੰਬਰ ਤੋਂ ਪਹਿਲਾਂ ਸਾਡੇ whats app ਨੰਬਰ 9992220655 ਉੱਤੇ ਭੇਜ ਸਕਦੇ ਹੋ |

ਪਹਿਲਾਂ 25 ਵਧੀਆ ਫੋਟੋਆਂ ਨੂੰ 500 ਰੁਪਏ ਤਕ ਦੇ ਇਨਾਮ ਨਾਲ ਸਮਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਕਿਸਾਨ ਭਰਾਵਾਂ ਨੂੰ ਪਾਰਟੀਸੀਪੇਸ਼ਨ ਸਰਟੀਫ਼ਿਕੇਟ ਡਾਕ ਦੁਆਰਾ ਭੇਜਿਆ ਜਾਵੇਗਾ |

ਆਪ ਜੀ ਦਾ ਧੰਨਵਾਦ !

Views = 1074 times